Patiala: November 30, 2021
Lieutenant Rohit Sachdeva felicitated at Modi College
Multani Mal Modi College, Patiala today felicitated Dr. Rohit Sachdeva, Department of Computer Science on being selected as Lieutenant and completing three months training at NCC Academy, Kamti, Nagpur. College Principal Dr. Khushvinder Kumar congratulated him for this achievement and said that our NCC wing has a glorious past. He said that under guidance and supervision of Ex. NCC Officer and Dean Students Welfare Prof Ved Prakash Sharma, our nine students got commissioned in the Indian Army. On this occasion, Col. N. S. Kalsi, Commanding Officer, 5 Punjab Battalion, Administrative Officer of the Battalion Col. J. S. Dhaliwal, Subedar Major Devinder Singh and Subedar Chaman also congratulated New-appointed lieutenant Dr. Rohit Sachdeva. Dr. Rohit Sachdeva appreciated the support and motivation provided by the Principal and his fellow colleagues. All staff members were present and congratulated him.
 
 
ਲੈਫਟੀਨੈਂਟ ਰੋਹਿਤ ਸਚਦੇਵਾ ਦਾ ਮੋਦੀ ਕਾਲਜ ਪੁੱਜਣ ਤੇ ਨਿੱਘਾ ਸਵਾਗਤ
ਪਟਿਆਲਾ: 30 ਨਵੰਬਰ, 2021
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫੈਸਰ (ਡਾ.) ਰੋਹਿਤ ਸਚਦੇਵਾ ਦੁਆਰਾ ਐਨ.ਸੀ.ਸੀ. ਅਕੈਡਮੀ (ਕਾਮਤੀ, ਨਾਗਪੁਰ) ਵਿੱਖੇ ਆਯੋਜਿਤ ਤਿੰਨ ਮਹੀਨਿਆਂ ਦੀ ਟਰੇਨਿੰਗ ਪੂਰੀ ਕਰਨ ਅਤੇ ਲੈਫਟੀਨੈਂਟ ਦਾ ਪਦ ਪ੍ਰਾਪਤ ਕਰਨ ਉਪਰੰਤ – ਅੱਜ ਕਾਲਜ ਵਿੱਖੇ ਉਹਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਉਹਨਾਂ ਦੀ ਇਸ ਪ੍ਰਾਪਤੀ ਤੇ ਵਧਾਈ ਦਿੰਦਿਆਂ ਕਿਹਾਕਿ ਮੋਦੀ ਕਾਲਜ ਦੇ ਐਨ.ਸੀ.ਸੀ. ਵਿਭਾਗ ਦੀਆਂ ਪ੍ਰਾਪਤੀਆਂ ਸ਼ਾਨਦਾਰ ਹਨ ਅਤੇ ਪਿੱਛਲੇ ਸਾਲਾਂ ਵਿੱਚ ਸਾਡੇ ਨੌ ਵਿਦਿਆਰਥੀਆਂ ਨੇ ਐਨ.ਸੀ.ਸੀ. ਕੈਡਿਟਾਂ ਦੇ ਤੌਰ ਤੇ ਭਾਰਤੀ ਫੌਜ਼ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਹੈ। ਉਹਨਾਂ ਨੇ ਇਸ ਮੌਕੇ ਤੇ ਐਨ.ਸੀ.ਸੀ. ਦੇ ਸਾਬਕਾ ਪ੍ਰੋਗਰਾਮ ਅਫ਼ਸਰ ਅਤੇ ਡੀਨ ਸਟੂਡੈਂਟਸ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ ਦੀ ਵੀ ਸੁਚੱਜੀ ਅਗਵਾਈ ਅਤੇ ਬਿਹਤਰ ਕਾਰਗੁਜ਼ਾਰੀ ਲਈ ਸ਼ਲਾਘਾ ਕੀਤੀ। ਪੰਜ ਪੰਜਾਬ ਬਟਾਲੀਅਨ ਐਨ.ਐਸ.ਕਲਸੀ, ਬਟਾਲੀਅਨ ਦੇ ਕਾਰਜਕਾਰੀ ਅਫ਼ਸਰ ਕਰਨਲ ਜੇ. ਐਸ. ਧਾਲੀਵਾਲ, ਸੂਬੇਦਾਰ ਮੇਜਰ ਦੇਵਿੰਦਰ ਸਿੰਘ ਅਤੇ ਸੂਬੇਦਾਰ ਚਮਨ ਨੇ ਵੀ ਨਵ-ਨਿਯੁਕਤ ਲੈਫਟੀਨੈਂਟ ਡਾ. ਰੋਹਿਤ ਸਚਦੇਵਾ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਸਮੂਹ ਸਟਾਫ਼ ਅਤੇ ਵੱਖ-ਵੱਖ ਵਿਭਾਗਾਂ ਦੇ ਇੰਚਾਰਜਾਂ ਨੇ ਸ਼ਿਰਕਤ ਕੀਤੀ। ਡਾ. ਰੋਹਿਤ ਸਚਦੇਵਾ ਨੇ ਕਾਲਜ ਦੁਆਰਾ ਦਿੱਤੇ ਸਹਿਯੋਗ ਅਤੇ ਹੱਲਾਸ਼ੇਰੀ ਲਈ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਐਨ.ਸੀ.ਸੀ. ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ।